Patiala 9th March, 2020
3rd National Conference on Innovations in Bioscience and Technology held at M. M. Modi College, Patiala.

Multani Mal Modi College, Patiala today organized 3rd National Conference on innovations in biosciences and technology to provide a platform for young researchers, scientists and teachers to discuss recent advances and research in the areas of biosciences and technology. The function was presided over by Prof. Surindra Lal, Member, Modi Education Society and the Keynote Speaker was Prof (Dr.) S. K. Mehta, Department of Chemistry, Panjab University, Chandigarh.

Principal, Dr. Khushvinder Kumar welcomed the Keynote Speaker, the Guest of Honour and other dignitaries. He expressed hope that societal expectations would be reflected and fulfilled through the conference and fruitful discussions and exchange of scientific ideas in this conference may try to address the hazards which humanity is currently facing.

Dr. Ashwani Sharma, Coordinator of the conference discussed the objectives and thrust areas of the conference and Dr. Kuldeep Kumar, Organizing secretary of the conference, disclosed that more than 130 abstracts were received for poster and oral presentations during the conference. More than 100 delegates from various parts of India attended the conference. A souvenir-cum-abstract Compact Disc (CD) was released on the occasion.

In his keynote address, Dr. S.K. Mehta discussed the design and efficacy of Nanostructure carriers as potent therapeutic agents for anti-leprosy drugs like Rifampicin and Dapsone. He also informed the young researchers about fifteen SAIF (Sophisticated Analytical Instrument Facilities) centers having high end equipment run by DST (Department of Science and Technology), Govt. of India providing analytical facilities to 16000 scientists every year.

Prof. Surindra Lal, Member, Modi Education Society in his address encouraged the young researchers to innovate through ideas and inventions, but by keeping in mind the feasibility and social impact of their creations.

The first technical session consisted of invited talks from two eminent scientists. Dr. Neelam Verma, Professor in the Division of Research and Development, Lovely Professional University explained about use of Biosensors for monitoring heavy metal ions and pesticide pollutants in the environment. Dr. Manoj Baranwal, Department of Biotechnology, Thapar Institute of Engineering and Technology in his talk described the design of a synthetic peptide as a vaccine agent against H1N1 Influenza and Ebola viruses.

The second technical session commenced with Oral Presentations by budding researchers pertaining to various sub-disciplines in science which elicited positive response from the delegates. A parallel poster session where more than 40 scientific posters both by delegates and undergraduate and postgraduate students were presented. Dr. Nipunjot Kaur and Dr. Jagdish Singh chaired the technical sessions. Dr. Ranjeeta and Dr. Ramesh Kataria judged the poster presentations.

Dr. M.S. Reddy, Dean Research, Thapar University, Patiala was the Chief Guest at the Valedictory session of the conference. He congratulated the college authorities for organizing such conferences regularly and said that these initiatives ignite the minds of young researchers and encouraged them to do quality research. Dr. Reddy also awarded certificates and mementoes to winners of the poster presentation.

In the Student category, first position was bagged by Rajat Laller, Rajeev Kumar and Naveen of Dept. of Biotechnology, MMU, Mullana. Second position was won by Mandeep Kaur and Kritika of Multani Mal Modi College, Patiala, while third position went to Sahibleen and Nehal of Dept. of Biotechnology, Khalsa College for Women, Ludhiana.

In the Research Scientist category, first position was bagged by Ankush Sheoran, Dept. of Chemistry, Punjab University, Chandigarh. Second position was won by Preeti Kalia, Dept. of Zoology, GGDSD College, Chandigah and third prize was won by Jaspreet Kaur, Dept. of Chemistry, Punjab University, Chandigarh.

Dr. Bhanvi Wadhawan presented a brief report about the conference and Prof. Teena Pathak conducted the stage during the Valedictory Session.

 
 

ਪਟਿਆਲਾ: 9 ਮਾਰਚ, 2020
ਬਾਇਓ ਸਾਇੰਸ ਤੇ ਤਕਨਾਲੋਜੀ ਵਿੱਚ ਨਵੀਆਂ ਕਾਢਾਂਵਿਸ਼ੇ ਤੇ ਮੋਦੀ ਕਾਲਜ ਵਿੱਚ ਕਾਨਫਰੰਸ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਅੱਜ ਬਾਇਓ-ਸਾਇੰਸਿਜ਼ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਹੋਈਆਂ ਨਵੀਆਂ ਖੋਜਾਂ ਅਤੇ ਤਕਨੀਕੀ ਵਿਕਾਸ ਨੂੰ ਸਮਰਪਿਤ ‘ਤੀਸਰੀ ਅੰਤਰਰਾਸ਼ਟਰੀ ਕਾਨਫਰੰਸ ਆਨ ਇੰਨੋਵੇਸ਼ਨਜ਼ ਇੰਨ ਬਾਇਓ-ਸਾਇੰਸ ਐਂਡ ਟੈਕਨਾਲੋਜੀ’ ਦਾ ਆਯੋਜਨ ਕੀਤਾ ਗਿਆ। ਇਸ ਕਾਨਫਰੰਸ ਦਾ ਉਦੇਸ਼ ਮਨੁੱਖੀ ਸੱਭਿਅਤਾ ਦੇ ਸਨਮੁੱਖ ਉੱਭਰ ਰਹੀਆਂ ਨਵੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ ਨੂੰ ਤਰਾਸ਼ਦੇ ਵਿਗਿਆਨਕਾਂ, ਅਧਿਆਪਕਾਂ ਅਤੇ ਰਿਚਰਚ-ਸਕਾਲਰਾਂ ਨੂੰ ਆਪਸੀ ਵਿਚਾਰ-ਵਟਾਂਦਰੇ ਲਈ ਮੰਚ ਮੁੱਹਈਆ ਕਰਵਾਉਣਾ ਸੀ। ਇਸ ਕਾਨਫਰੰਸ ਵਿੱਚ ਮੁੱਖ ਮਹਿਮਾਨ ਵਜੋਂ ਪ੍ਰੋ. ਸੁਰਿੰਦਰਾ ਲਾਲ, ਮੈਂਬਰ, ਮੋਦੀ ਐਜੂਕੇਸ਼ਨ ਸੁਸਾਇਟੀ ਅਤੇ ਮੁੱਖ ਵਕਤਾ ਵਜੋਂ ਪ੍ਰੋ. (ਡਾ.) ਐਸ.ਕੇ. ਮਹਿਤਾ, ਕਮਿਸਟਰੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਅਤੇ ਮੁੱਖ ਵਕਤਾ ਸਮੇਤ ਪਹੁੰਚੇ ਡੈਲੀਗੇਟਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਮੌਜੂਦਾ ਦੌਰ ਵਿੱਚ ਮਨੁੱਖੀ ਮਾਨਵੀ ਜਾਤੀ ਨੂੰ ਜਿਸ ਕਿਸਮ ਦੀਆਂ ਵਾਤਾਵਰਨ ਸਬੰਧੀ, ਸਿਹਤ ਸਬੰਧੀ ਅਤੇ ਹੋਂਦ ਸਬੰਧੀ ਚੁਦੌਤੀਆਂ ਅਤੇ ਖ਼ਦਸ਼ਿਆਂ ਦੇ ਬਾਬਤ ਸਾਡੀ ਸਮਝ ਪੁਖਤਾ ਕਰਨ ਅਤੇ ਨਵੀਆਂ ਖੋਜਾਂ ਦਾ ਲੇਖਾ-ਜੋਖਾ ਕਰਨ ਵਿੱਚ ਸਹਾਈ ਹੋਵੇਗੀ। ਇਸ ਕਾਨਫਰੰਸ ਦੇ ਕੋਆਰਡੀਟੇਨਰ ਡਾ. ਅਸ਼ਵਨੀ ਸ਼ਰਮਾ ਨੇ ਇਸ ਮੌਕੇ ਤੇ ਕਾਨਫਰੰਸ ਵਿੱਚ ਕਾਨਫਰੰਸ ਅਤੇ ਵੱਖ-ਵੱਖ ਵਿਸ਼ਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਕਾਨਫਰੰਸ ਦੇ ਕਾਰਜਕਾਰੀ ਪ੍ਰਬੰਧਕ ਡਾ. ਕੁਲਪੀਪ ਕੁਮਾਰ ਨੇ ਦੱਸਿਆ ਕਿ ਇਸ ਕਾਨਫਰੰਸ ਲਈ 130 ਐਬਸਟ੍ਰੈਕਟ ਪੋਸਟਰ ਅਤੇ ਪੇਪਰ ਦੀ ਪੇਸ਼ਕਾਰੀ ਲਈ ਪ੍ਰਾਪਤ ਹੋਏ ਹਨ। ਇਸ ਕਾਨਫਰੰਸ ਵਿੱਚ ਵੱਖ-ਵੱਖ ਅਦਾਰਿਆਂ ਤੋਂ ਆਏ 100 ਦੇ ਕਰੀਬ ਡੈਲੀਗੇਟਾਂ ਨੇ ਭਾਗ ਲਿਆ। ਇਸ ਮੌਕੇ ਸੀ.ਡੀ. ਦੇ ਰੂਪ ਵਿੱਚ ਕਾਨਫਰੰਸ ਦਾ ਸੋਵੀਨਾਰ-ਕਮ-ਐਬਸਟ੍ਰੈਕਟ ਵੀ ਰਿਲੀਜ਼ ਕੀਤਾ ਗਿਆ।

ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਡਾ. ਐਸ.ਕੇ. ਮਹਿਤਾ ਨੇ ਨੈਨੋ-ਸਟਰੱਕਚਰ ਕੈਰੀਅਰ ਦੀ ਕੋਹੜ ਦੀ ਬੀਮਾਰੀ ਵਿੱਚ ਵਰਤੀਆਂ ਜਾਂਦੀਆਂ ਦਵਾਈਆਂ ਰਿਸੈਪੀਸਿਨ ਅਤੇ ਡਿਪਸੌਨ ਲਈ ਇੱਕ ਪ੍ਰਭਾਵੀ ਏਜੰਟ ਵਜੋਂ ਬਣਤਰ ਅਤੇ ਅਸਰ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਭਾਰਤ ਸਰਕਾਰ ਦੇ ਸਾਇੰਸ ਐਂਡ ਟੈਕਨਾਲੋਜੀ ਵਿੱਚ ਹਰ ਸਾਲ 16000 ਨਵੇਂ ਵਿਗਿਆਨਕਾਂ ਨੂੰ ਮੁਲਕ ਵਿੱਚ ਸਥਾਪਿਤ 15 ਅਤਿ-ਆਧੁਨਿਕ ਅਤੇ ਸੂਖਮ ਤਕਨੀਕ ਵਾਲੇ ਕੇਂਦਰਾਂ ਸੈਫ (ਸੌਫਸਾਈਕੇਟਡ ਐਨਾਲੈਟੀਕਲ ਇੰਸਟੂਮੈਂਟ ਫੈਕਲਟੀ) ਵਿੱਚ ਵਿਸ਼ਲੇਸ਼ਣ ਲਈ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ।

ਇਸ ਮੌਕੇ ਤੇ ਪ੍ਰੋ. ਸੁਰਿੰਦਰਾ ਲਾਲ, ਮੈਂਬਰ, ਮੋਦੀ ਐਜੂਕੇਸ਼ਨ ਸੁਸਾਇਟੀ ਨੇ ਉੱਤਰ ਰਹੇ ਵਿਗਿਆਨਕਾਂ ਆਧੁਨਿਕ ਵਿਗਿਆਨਕਾਂ ਵਿਚਾਰਾਂ ਅਤੇ ਨਵੀਆਂ ਤਕਨੀਕੀ ਕਾਢਾਂ ਨਾਲ ਜੁਣਨ ਅਤੇ ਉਹਨਾਂ ਦਾ ਪ੍ਰਯੋਗ ਸਮਾਜ ਵਿੱਚ ਬਿਹਤਰੀ ਲਈ ਪ੍ਰੈਕਟੀਕਲ ਤਰੀਕੇ ਨਾਲ ਕਰਨ ਲਈ ਪ੍ਰੇਰਿਤ ਕੀਤਾ।

ਪਹਿਲੇ ਤਕਨੀਕੀ ਸ਼ੈਸਨ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਪਹੁੰਚੇ ਡਾ. ਨੀਲਮ ਵਰਮਾ, ਪ੍ਰੋਫੈਸਰ, ਡਿਵੀਜ਼ਨ ਆਫ਼ ਰਿਸਰਚ ਐਂਡ ਡਿਵੈਲਮੈਂਟ ਨੇ ਭਾਰੇ ਧਾਤ-ਕਣਾਂ ਅਤੇ ਕੀਟ-ਨਾਸ਼ਕਾਂ ਦੁਆਰਾ ਵਾਤਾਰਵਨ ਨੂੰ ਪ੍ਰਦੂਸ਼ਿਤ ਕਰਨ ਲਈ ਰੋਕਥਾਮ ਲਈ ਵਰਤੇ ਜਾਂਦੇ ਬਾਇਊਸੈਂਸਰਾਂ ਦੀ ਉਪਯੋਗਤਾ ਬਾਰੇ ਚਰਚਾ ਕੀਤੀ। ਉਨ੍ਹਾਂ ਤੋਂ ਬਾਅਦ ਡਾ. ਮਨੋਜ ਬਿਲਾਵਲ, ਬਾਇਓ-ਟੈਕਨਾਲੋਜੀ ਵਿਭਾਗ, ਥਾਪਰ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਨੇ ਸਿੰਥੈਟਿਕ ਪੈਪਫਾਈਡ ਦੀ ਇੱਕ ਟੀਕੇ ਵਜੋਂ ‘ਐਚ.ਵਨ.ਐਨ.ਵੰਨ’ ਅਤੇ ‘ਇਬੋਲਾ ਵਾਇਰਸ’ ਵਰਗੀਆਂ ਬੀਮਾਰੀਆਂ ਖਿਲਾਫ਼ ਵਰਤੋਂ ਲਈ ਬਣਤਰ ਬਾਰੇ ਵਿਚਾਰ ਸਾਂਝੇ ਕੀਤੇ।

ਦੂਜੇ ਤਕਨੀਕੀ ਸ਼ੈਸਨ ਵਿੱਚ ਉੱਭਰ ਰਹੇ ਵਿਗਿਆਨਕਾਂ ਅਤੇ ਵਿਦਿਆਰਥੀਆਂ ਨੇ ਸਾਇੰਸ ਦੇ ਵੱਖ-ਵੱਖ ਵਿਸ਼ਿਆਂ ਉੱਪਰ ਆਪਣੇ ਖੋਜ-ਪੱਤਰਾਂ ਪ੍ਰਸਤੁਤ ਕੀਤੇ ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਦੇ ਸਮਾਂਨਾਂਤਰ ਆਯੋਜਿਤ ਕੀਤੇ ਸ਼ੈਸਨ ਵਿੱਚ ਵਿਦਿਆਰਥੀਆਂ ਅਤੇ ਡੈਲੀਗੇਟਾਂ ਨੇ 40 ਵਿਗਿਆਨਕ ਪੋਸਟਰਾਂ ਦੀ ਪ੍ਰਦਰਸ਼ਨੀ ਵੀ ਲਗਾਈ। ਇਸ ਸ਼ੈਸਨ ਦੀ ਪ੍ਰਧਾਨਗੀ ਡਾ. ਨਿਪੁੰਨਜੋਤ ਕੌਰ ਅਤੇ ਡਾ. ਜਗਦੀਸ਼ ਸਿੰਘ ਨੇ ਕੀਤੀ। ਡਾ. ਰੰਜੀਤਾ ਅਤੇ ਡਾ. ਰਮੇਸ਼ ਕਟਾਰੀਆ ਨੇ ਪੋਸਟਰਾਂ ਦੀ ਚੋਣ ਬਾਰੇ ਫੈਸਲਾ ਕੀਤਾ।

ਇਸ ਕਾਨਫਰੰਸ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਡਾ. ਐਮ.ਐਸ. ਰੈਡੀ, ਡੀਨ ਰਿਸਰਚ, ਥਾਪਰ ਯੂਨੀਵਰਸਿਟੀ ਨੇ ਕੀਤੀ। ਉਹਨਾਂ ਨੇ ਕਾਲਜ ਨੂੰ ਇਹ ਕਾਨਫਰੰਸ ਆਯੋਜਿਤ ਕਰਨ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਵਿਗਿਆਨ ਦੀ ਚਿਣਗ ਚਲਾਉਣ ਅਤੇ ਗੁਣਾਤਮਿਕ ਖੋਜਾਂ ਲਈ ਪ੍ਰੇਰਿਤ ਕਰਨ ਲਈ ਜ਼ਰੂਰੀ ਹਨ। ਡਾ. ਰੈਡੀ ਨੇ ਇਸ ਮੌਕੇ ਤੇ ਪੋਸਟਰ ਮੁਕਾਬਲੇ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਇਨਾਮ ਵੀ ਤਕਸੀਮ ਕੀਤੇ। ਇਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀ ਵਰਗ ਵਿੱਚੋਂ ਪਹਿਲਾ ਸਥਾਨ ਰਜਤ ਲਲਕ, ਰਾਜੀਵ ਕੁਮਾਰ ਤੇ ਨਵੀਨ, ਬਾਇਓ-ਟੈਕਨਾਲੋਜੀ ਵਿਭਾਗ, ਐਮ.ਐਮ.ਮੁਲਾਨਾ ਯੂਨੀਵਰਸਿਟ. ਨੇ ਹਾਸਿਲ ਕੀਤਾ। ਦੂਜੇ ਸਥਾਨ ਤੇ ਮੁਲਤਾਨੀ ਮੱਲ ਮੋਦੀ ਕਾਲਜ ਦੇ ਵਿਦਿਆਰਥੀਆਂ ਮਨਦੀਪ ਕੌਰ ਅਤੇ ਕ੍ਰਿਤਕਾ ਰਹੇ ਜਦਕਿ ਤੀਜਾ ਸਥਾਨ ਖਾਲਸਾ ਕਾਲਜ ਫ਼ਾਰ ਵਿਮੈਨ, ਲੁਧਿਆਣਾ ਦੇ ਬਾਇਓ-ਟੈਕਨਾਲੋਜੀ ਵਿਭਾਗ ਦੇ ਸਾਹਿਬਲੀਨ ਅਤੇ ਨਲਿਨ ਨੇ ਹਾਸਿਲ ਕੀਤਾ।

ਰਿਸਰਚ-ਸਾਇੰਸਿਜ਼ ਵਰਗ ਵਿੱਚ ਕਮਿਸਟਰੀ ਵਿਭਾਗ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਅੰਕੁਸ਼ ਸੈਰੋਨ ਸੈਰੋਨ ਨੇ ਪਹਿਲਾ ਸਥਾਨ, ਐਸ.ਡੀ. ਕਾਲਜ, ਚੰਡੀਗੜ੍ਹ ਦੀ ਵਿਦਿਆਰਥਣ ਪ੍ਰੀਤੀ ਕਾਲੀਆ ਨੇ ਦੂਜਾ ਸਥਾਨ ਅਤੇ ਕਮਿਸਟਰੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਇਸ ਮੌਕੇ ਡਾ. ਭਾਨਵੀ ਵਧਾਵਨ ਨੇ ਕਾਨਫਰੰਸ ਦੀ ਇੱਕ ਸੰਖੇਪ ਰਿਪੋਰਟ ਪੇਸ਼ ਕੀਤੀ। ਸਮਾਪਤੀ ਸਮਾਰੋਹ ਵਿੱਚ ਸਟੇਜ-ਪ੍ਰਬੰਧਨ ਦੀ ਜ਼ਿੰਮੇਵਰੀ ਪ੍ਰੋ. ਟੀਨਾ ਪਾਠਕ ਨੇ ਨਿਭਾਈ।

 
#mhrd #hrdministry #ugc #mmmcpta #multanimalmodicollegepatiala #modi #modicollege #modicollegepatiala #punjabiuniversity #pup #punjabiuniversitypatiala #biotechnolgogy